Saturday, August 19, 2017

ਸ਼ਿਥ ਬਲਾਈਟ ਰੋਗ ਦਾ ਹਮਲਾ ਤੇ ਰੋਕਥਾਮ

                        ਪੰਜਾਬ ਦੇ ਕੁਝ ਹਿੱਸਿਆਂ ਵਿੱਚ ਸ਼ਿਥ ਬਲਾਈਟ ਰੋਗ ਦਾ ਹਮਲਾ ਸ਼ੁਰੂ ਹੋ ਗਿਆ ਹੈ । ਸ਼ਿਥ ਬਲਾਈਟ ਬਹੁਤ ਹੀ ਖ਼ਤਰਨਾਕ ਰੋਗ ਹੈ ਜੇਕਰ ਇਸਦਾ ਸਮੇ ਰਹਿੰਦੇ ਇਲਾਜ਼ ਨਾ ਕੀਤਾ ਜਾਵੇ ਤਾਂ ਝੋਨੇ ਦੀ ਨੂੰ ਬਹੁਤ ਨੁਕਸਾਨ ਪਹਚਉਂਦਾ ਹੈ ।
ਸ਼ਿਥ ਬਲਾਈਟ ਰੋਗ ( ਤਣੇ ਦੁਆਲੇ ਪੱਤੇ ਗਲਣ ਦਾ ਰੋਗ ) ਸਭ ਤੋਂ ਉੱਪਰਲੇ ਪੱਤੇ ਦੀ ਸ਼ੀਥ (ਪੱਤੇ ਦਾ ਉਹ ਹਿੱਸਾ ਜੋ ਤਣੇ ਨਾਲ ਲਿਪਟਿਆ ਹੁੰਦਾ ਹੈ) ਦੇ ਗਲਣ ਕਰਕੇ ਜ਼ਾਹਿਰ ਹੁੰਦਾ ਹੈ। ਇਸ ਦੇ ਅਸਰ ਨਾਲ ਪੱਤਿਆਂ ਦੀ ਸ਼ੀਥ ਤੇ ਲੰਬੇ ਤੋਂ ਬੇਤਰਤੀਬੇ ਸਲੇਟੀ-ਭੂਰੇ ਤੋਂ ਹਲਕੇ ਚਟਾਖ ਪੈ ਜਾਂਦੇ ਹਨ। ਇਹ ਇਕ ਤਰਾਂ ਦਾ ਉੱਲੀ ਰੋਗ ਹੈ ।

ਇਹ ਚਟਾਖ ਆਮ ਤੋਰ ਤੇ ਇੱਕ ਦੂਜੇ ਨਾਲ ਮਿਲ ਕੇ ਪੱਤੇ ਦੀ ਸਾਰੀ ਸ਼ੀਥ ਉੱਤੇ ਹੈ ਫੈਲ ਜਾਂਦੇ ਹਨ। ਗੰਭੀਰ ਹਮਲੇ ਵਿੱਚ ਸ਼ੀਥ ਵਿਚੋਂ ਨਾਜ਼ੁਕ ਕਰੂੰਬਲਾਂ ਜਾਂ ਤਾਂ ਨਿਕਲਦੀਆਂ ਹੀ ਨਹੀਂ ਜਾਂ ਅਧੂਰੀਆਂ ਹੀ ਨਿਕਲਦੀਆਂ ਹਨ। ਇਨ੍ਹਾਂ ਨਵੀਆਂ ਪੁੰਗਰ ਰਹੀਆਂ ਕਰੂੰਬਲਾਂ ਉਤੇ ਚਿੱਟੇ ਰੰਗ ਦੀ ਧੂੜੇ ਵਰਗੀ ਉੱਲੀ ਪੈਦਾ ਹੋ ਜਾਂਦੀ ਹੈ। ਇਸ ਰੋਗ ਨਾਲ ਮੁੰਜਰਾਂ ਥੋਥੀਆਂ ਰਹਿ ਜਾਂਦੀਆਂ ਹਨ ਅਤੇ ਗੂੜ੍ਹੇ ਲਾਲ ਜਾਂ ਜਾਮਣੀ ਭੂਰੇ ਤੇ ਕਾਲੇ ਰੰਗ ਦੀਆਂ ਹੋ ਜਾਂਦੀਆਂ ਹਨ।

ਰੋਕਥਾਮ__ਲਈ ਜਾਂ ਟੈਬੁਕੋਨਜੋਲ  250 ਮਿਲੀ  2. ਟੈਬੁਕੋਨਾਜੋਲ+ਟ੍ਰਾਈਫਲੌਕਸੀਸਟਰੋਬੀਨ ()150gm  ਜਾਂ 200ml ਪੈਨਸਿਕਯੂਰੌਨ /200ਲੀਟਰ ਪਾਣੀ ਪ੍ਰਤੀ ਏਕਡ਼ ਛਿੜਕੋ,15ਦਿਨ ਬਾਦ ਦੁਬਾਰਾ ਛਿੜਕੋ।

No comments:

Post a Comment